ਮਾਂ ਚਿੰਤਾਪੂਰਨੀ ਨਾਲ ਮੇਰੇ ਫਿਰ ਮੈਨੂੰ ਚਿੰਤਾ ਕਿਸ ਗੱਲ ਦੀ

ਮਾਂ ਚਿੰਤਾਪੂਰਨੀ ਨਾਲ ਮੇਰੇ

ਮਾਂ ਚਿੰਤਾਪੂਰਨੀ ਨਾਲ ਮੇਰੇ
ਮਾਂ, ਚਿੰਤਾਪੂਰਨੀ, ਨਾਲ ਮੇਰੇ
ਫਿਰ ਮੈਨੂੰ ਚਿੰਤਾ ਕਿਸ ਗੱਲ ਦੀ ॥ ੨॥

ਮਾਂ, ਫ਼ਿਕਰ ਕਰੇ, ਮੇਰੇ ਅੱਜ ਕੱਲ ਦੀ,
ਮੇਰੀ, ਹਰ ਗੱਲ ਦੀ, ਮੇਰੇ, ਪਲ ਪਲ ਦੀ…
ਮਾਂ ਚਿੰਤਾਪੂਰਨੀ, ਨਾਲ ਮੇਰੇ,
ਫਿਰ ਮੈਨੂੰ ਚਿੰਤਾ, ਕਿਸ ਗੱਲ ਦੀ ॥

ਤੂੰ, ਸਿਰ ਤੇ ਜਦ ਦਾ, ਹੱਥ ਰੱਖਿਆ,
ਮੇਰੀ, ਬੱਲੇ ਬੱਲੇ, ਕਰ ਦਿੱਤੀ ॥
ਤੇਰੇ, ਚਰਨਾਂ ਦੇ ਵਿੱਚ, ਬੈਠਿਆਂ ਦੀ,
ਜਿੰਦਗੀ, ਸਕੂਨ ਨਾਲ ਭਰ ਦਿੱਤੀ ॥
ਤੇਰਾ, ਨਾਂਅ ਲੈ ਕੇ, ਕੰਮ ਕਾਰ ਚੱਲੇ,
ਪਰਿਵਾਰ ਚੱਲੇ, ਤੇ ਨਬਜ਼ ਚੱਲਦੀ…
ਮਾਂ, ਚਿੰਤਾਪੂਰਨੀ, ਨਾਲ ਮੇਰੇ,
ਫਿਰ ਮੈਨੂੰ ਚਿੰਤਾ, ਕਿਸ ਗੱਲ ਦੀ ॥

ਮੇਰੇ, ਆਪਣਿਆਂ ਨੂੰ, ਖੁਸ਼ ਰੱਖੀਂ
ਤੇ, ਗੈਰਾਂ ਤੇ ਵੀ, ਮੇਹਰ ਕਰੀਂ ॥
ਜਿਸਦੀ, ਜਿੰਦਗੀ, ਕਾਲੀਆਂ ਰਾਤਾਂ ਦੀ,
ਓਹਦੀ ਜਿੰਦਗੀ ਵਿੱਚ, ਸਵੇਰ ਕਰੀਂ ॥
ਇੱਕ, ਜੋਤ ਤੇਰੀ ਮਾਂ, ਸਦੀਆਂ ਤੋਂ
ਹਰ, ਰੂਹ ਦੇ ਵਿੱਚ, ਪਈ ਜੱਗਦੀ…
ਮਾਂ, ਚਿੰਤਾਪੂਰਨੀ, ਨਾਲ ਮੇਰੇ, ਫਿਰ,
ਮੈਨੂੰ ਚਿੰਤਾ, ਕਿਸ ਗੱਲ ਦੀ ॥

ਮਾਂ, ਬਿਨਤੀ ਇੱਕ, ਕਬੂਲ ਕਰੋ,
ਮੇਰੇ, ਹੱਥੋਂ ਪੁੰਨ ਹੀ, ਹੋਣ ਸਦਾ ।
ਤੇਰੇ, ਨਾਂਅ ਤੇ, ਜਗਰਾਤੇ ਮਾਂ,
ਹਰ, ਸ਼ਹਿਰ ਚ ਹੁੰਦੇ, ਰਹਿਣ ਸਦਾ ॥
ਰਵੀ ਰਾਜ ਸੰਜੀਵ, ਦੁਆ ਕਰਦੇ,
ਏਥੇ ਸਭ ਦੀ ਰੋਟੀ, ਰਹੇ ਚੱਲਦੀ…

ਮਾਂ, ਚਿੰਤਾਪੂਰਨੀ, ਨਾਲ ਮੇਰੇ,
ਫਿਰ, ਮੈਨੂੰ ਚਿੰਤਾ, ਕਿਸ ਗੱਲ ਦੀ ॥
ਮਾਂ, ਵੈਸ਼ਣੋਂ ਦੇਵੀ, ਨਾਲ ਮੇਰੇ,
ਫਿਰ, ਮੈਨੂੰ ਚਿੰਤਾ, ਕਿਸ ਗੱਲ ਦੀ ॥

Leave a Comment